Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005378265
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 7th (Old Book), Lesson No. 2 (Storage Devices)

ਪਾਠ - 2
ਸਟੋਰੇਜ ਡਿਵਾਇਸਿਜ਼

ਅਭਿਆਸ (Exercise)


  1. ਸਟੋਰੇਜ (ਭੰਡਾਰਨ) ਉਪਕਰਨਾਂ ਦੀ ਵਰਤੋਂ ਕੰਪਿਊਟਰ ਵਿੱਚ ਸੂਚਨਾ ਸਟੋਰ ਕਰਨ ਲਈ ਕੀਤੀ ਜਾਂਦੀ ਹੈ।
  2. ਮੁੱਖ ਮੈਮਰੀ ਤੇਜ਼ ਹੁੰਦੀ ਹੈ। ਇਹ ਕੰਪਿਊਟਰ ਦੇ ਅੰਦਰ ਲੱਗੀ ਹੁੰਦੀ ਹੈ। ਕੰਪਿਊਟਰ ਦਾ ਪ੍ਰੋਸੈਸਰ ਮੁੱਖ ਮੈਮਰੀ ਵਿੱਚੋਂ ਸੂਚਨਾਵਾਂ ਨੂੰ ਸਿੱਧਾ ਹੀ ਪੜ੍ਹ ਲੈਂਦਾ ਹੈ। ਇਹ ਬਹੁਤ ਮਹਿੰਗੀ ਹੁੰਦੀ ਹੈ। ਰੈਮ (RAM) ਅਤੇ ਰੋਮ (ROM) ਇਸ ਦੀਆਂ ਮੁੱਖ ਕਿਸਮਾਂ ਹਨ।
  3. ਸੈਕੰਡਰੀ ਮੈਮਰੀ ਪੱਕੀ ਹੁੰਦੀ ਹੈ। ਇਸ ਦੀ ਧਾਰਨ ਸਮਰੱਥਾ (ਸਟੋਰੇਜ ਸਮਰੱਥਾ) ਜ਼ਿਆਦਾ ਹੁੰਦੀ ਹੈ ਤੇ ਇਹ ਸਸਤੀ ਵੀ ਹੁੰਦੀ ਹੈ। ਫਲੌਪੀ, ਹਾਰਡ ਡਿਸਕ, ਸੀ.ਡੀ., ਡੀ.ਵੀ.ਡੀ. ਸੈਕੰਡਰੀ ਮੈਮਰੀ ਦੀਆਂ ਉਦਾਹਰਣਾਂ ਹਨ।
  4. ਫਲੌਪੀ ਡਿਸਕ ਗੋਲਾਕਾਰ ਪਲਾਸਟਿਕ ਦੀ ਡਿਸਕ (ਪਲੇਟ) ਹੁੰਦੀ ਹੈ।
  5. ਹਾਰਡ ਡਿਸਕ ਵਿੱਚ ਇੱਕੋ ਵਰਗੀਆਂ ਕਾਫੀ ਚੁੰਬਕੀ ਪਲੇਟਾਂ ਹੁੰਦੀਆਂ ਹਨ। ਹਾਰਡ ਡਿਸਕ ਦੀ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ। ਹਾਰਡ ਡਿਸਕ ਕੰਪਿਊਟਰ ਦੇ ਅੰਦਰ ਲੱਗੀ ਹੁੰਦੀ ਹੈ। ਇਹ ਹਟਾਉਣ ਯੋਗ (ਰਿਮੂਵਏਬਲ) ਨਹੀਂ ਹੁੰਦੀ।
  6. ਸੀ.ਡੀ. ਇੱਕ ਗੋਲ ਪਲੇਟ ਹੁੰਦੀ ਹੈ, ਜਿਸ ਦਾ ਇੱਕ ਪਾਸਾ ਚਮਕਦਾਰ ਹੁੰਦਾ ਹੈ। ਸੀ.ਡੀ. ਦੀ ਸਮਰੱਥਾ ਫਲੌਪੀ ਨਾਲੋਂ ਵੱਧ ਪਰ ਡੀ.ਵੀ. ਡੀ. ਅਤੇ ਹਾਰਡ ਡਿਸਕ ਨਾਲੋਂ ਘੱਟ ਹੁੰਦੀ ਹੈ।
  7. ਰੀਡ ਓਨਲੀ ਸੀ.ਡੀ. ਵਿੱਚ ਇੱਕ ਵਾਰ ਹੀ ਲਿਖਿਆ ਜਾ ਸਕਦਾ ਹੈ। ਰੀਡ ਐਂਡ ਰਾਈਟ ਸੀ.ਡੀ. ਵਿੱਚ ਪਹਿਲਾਂ ਵਾਲੇ ਨੂੰ ਮਿਟਾ ਕੇ ਵਾਰ-ਵਾਰ ਲਿਖਿਆ ਜਾ ਸਕਦਾ ਹੈ।
  8. ਡੀ.ਵੀ.ਡੀ. ਦੀ ਸਮਰੱਥਾ ਫਲੌਪੀ ਅਤੇ ਸੀ.ਡੀ. ਨਾਲੋਂ ਵੱਧ ਹੁੰਦੀ ਹੈ। ਇਹ ਦੇਖਣ ਨੂੰ ਸੀ.ਡੀ. ਵਰਗੀ ਹੀ ਲੱਗਦੀ ਹੈ। ਇਸ ਦੀ ਵਰਤੋਂ ਬਹੁਤ ਜ਼ਿਆਦਾ ਮਲਟੀਮੀਡੀਆ ਪ੍ਰੈਜ਼ਨਟੇਸ਼ਨਜ਼ ਅਤੇ ਫਿਲਮਾਂ ਸਟੋਰ ਕਰਨ ਲਈ ਕੀਤੀ ਜਾਂਦੀ ਹੈ।

SmartStudies.in © 2012-2023